ਸੁਨਾਮ (ਰਮੇਸ਼ ਗਰਗ) : ਸੁਨਾਮ ਦੇ ਉਘੇ ਨੌਜਵਾਨ ਉਦਯੋਗਪਤੀ ਯੋਗੇਸ਼ ਬਾਂਸਲ ਸਪੁੱਤਰ ਸ੍ਰੀ ਜਨਕ ਰਾਜ ਫੀਡ ਵਾਲੇ ਨੂੰ ਉਨ੍ਹਾਂ ਵੱਲੋਂ ਡੇਅਰੀ ਅਤੇ ਪਸੂ਼ ਪਾਲਣ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪੰਜਾਬ ਦੇ ਡੇਅਰੀ ਤੇ ਪਸੂ਼ ਪਾਲਣ ਵਿਭਾਗ ਦੀ ਸਿਫਾਰਸ਼ ਤੇ ਕੇਂਦਰੀ ਡੇਅਰੀ ਵਿਕਾਸ ਤੇ ਪਸੂ਼ ਪਾਲਣ ਵਿਭਗ ਵੱਲੋਂ ਸੁਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਵਿੱਖੇ ਮਹਿਕਮੇ ਦੇ ਕੇਂਦਰੀ ਮੰਤਰੀ ਸ੍ਰੀ ਰਾਜੀਵ ਰੰਜਨ ਨੇ ਵਧੀਆ ਸੇਵਾਵਾਂ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ। ਸ੍ਰੀ ਯੋਗੇਸ਼ ਬਾਂਸਲ ਵੱਲੋਂ ਹਾਲ ਹੀ ਵਿੱਚ ਇੱਕ ਬਹੁਤ ਹੀ ਆਧੂਨਿਕ ਫੀਡ ਪਲਾਂਟ ਲਾ ਕੇ ਉੱਚ ਕਵਾਲਟੀ ਦੀ ਫੀਡ ਤਿਆਰ ਕਰਨ ਦੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਨਮਾਨ ਲਈ ਚੁਣਿਆ ਗਿਆ ਸੀ,। ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਭਾਰਤ ਦੇ ਮਨਿਸਟਰੀ ਆਫ ਡਿਫੈਂਸ ਵਿਭਾਗ ਨੇ ਯੋਗੇਸ਼ ਬਾਂਸਲ ਨੂੰ ਵਿਸੇਸ਼ ਤੌਰ ਤੇ ਸੱਦਾ ਪੱਤਰ ਭੇਜਿਆ ਗਿਆ ਸੀ।ਇਸ ਤਰਾਂ ਉਨ੍ਹਾਂ ਦਾ ਨਾਮ ਪੰਜਾਬ ਸਰਕਾਰ ਦੇ ਇਸ ਮਹਿਕਮੇ ਦੇ ਉਘੇ ਉਦਯੋਗ ਪਤੀਆਂ ਦੀ ਸੂਚੀ ਵਿੱਚ ਸਾ਼ਮਲ ਹੋ ਗਿਆ ਹੈ। ਸ੍ਰੀ ਯੋਗੇਸ਼ ਬਾਂਸਲ ਸ਼ਹਿਰ ਦੀ ਨਾਮੀ ਧਾਰਮਿੱੱਕ ਸੰਸਥਾ ਸ੍ਰੀ ਬਾਂਕੇ ਬਿਹਾਰੀ ਮੰਦਰ ਕਮੇਟੀ ਬਿਗੜਵਾਲ ਰੋਡ ਦੇ ਵੀ ਟਰੱਸਟੀ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਤੇ ਸੀਤਾ ਸਰ ਮੰਦਰ ਕਮੇਟੀ ਵੱਲੋਂ ਹਰੀ ਦੇਵ ਗੋਇਲ ਨੇ ਵਧਾਈ ਦਿੱਤੀ ਤੇ ਬਾਂਸਲ ਪ੍ਰੀਵਾਰ ਦੀ ਤਰੱਕੀ ਤੇ ਚੜਦੀਕਲਾ ਕਲਾ ਦੀ ਕਾਮਨਾ ਕੀਤੀ ਹੈ।